ਪੰਜਾਬੀ ਸਾਹਿਤ ਸਭਾ

ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ, ਕਾਲਜ ਸਤਲਾਣੀ ਸਾਹਿਬ ਵਿਖੇ ਨਿਰੰਤਰ ਚੱਲ ਰਹੀ ਪੰਜਾਬੀ ਸਾਹਿਤ ਸਭਾ, ਜਿਸ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨਾ ਹੈ। ਇਸ ਵਿੱਚ ਵਿਦਿਆਰਥੀ ਖੁਦ ਆਪਣੇ ਪੰਜਾਬੀ ਸਾਹਿਤ ਲਈ ਕਾਰਜ ਕਰਦੇ ਹਨ । ਇਸ ਸਭਾ ਤਹਿਤ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ, ਜਿਵੇਂ ਸੁੰਦਰ ਲਿਖਾਈ, ਸਾਹਿਤਿਕ ਰਚਨਾਵਾਂ ਨੂੰ ਪ੍ਰਫੁੱਲਤ ਕਰਨਾ, ਭਾਸ਼ਣ ਮੁਕਾਬਲੇ ਆਦਿ ਅਯੋਜਿਤ ਕੀਤੇ ਜਾਂਦੇ ਹਨ ਅਤੇ ਹੋਰ ਸਾਹਿਤਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਸਭਾ ਦੀ ਪ੍ਰਧਾਨ ਬੀ.ਏ. ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ, ਸੀਨੀਅਰ ਮੀਤ ਪ੍ਰਧਾਨ ਰਾਜਪ੍ਰੀਤ ਕੌਰ, ਸਟੇਜ ਸਕੱਤਰ /ਖਜਾਨਚੀ ਗੁਰਪ੍ਰਤਾਪ ਸਿੰਘ, ਜਨਰਲ ਸਕੱਤਰ ਜਸ਼ਨਪ੍ਰੀਤ ਕੌਰ ਹਨ। ਇਹਨਾਂ ਤੋਂ ਇਲਾਵਾ ਹੋਰ ਕੰਮਕਾਜੀ ਮੈਂਬਰਾਂ ਵਿਚ ਵਿਦਿਆਰਥੀ ਸੁਖਜੀਤ ਸਿੰਘ, ਸਿਮਰਨਜੀਤ ਕੌਰ, ਸ਼ਰਨਜੀਤ ਕੌਰ ਸ਼ਾਮਿਲ ਹਨ। ਪ੍ਰੋ. ਰਾਜਬੀਰ ਕੌਰ ਕੋਆਰਡੀਨੇਟਰ ਅਤੇ ਡਾ. ਰਾਜਬੀਰ ਕੌਰ ਇੰਚਾਰਜ ਵੱਜੋਂ ਇਸ ਪੰਜਾਬੀ ਸਾਹਿਤ ਸਭਾ ਦੀਆਂ ਸੇਵਾਵਾਂ ਨਿਭਾ ਰਹੇ ਹਨ।