Rules and Regulations

ਵਿਸ਼ੇਸ਼ ਹਦਾਇਤਾਂ

  1. ਨਿਰਧਾਰਿਤ ਮਿਤੀਆਂ ਤੋਂ ਬਾਅਦ ਫ਼ੀਸ ਜਮ੍ਹਾਂ ਕਰਵਾਉਣ ਵਾਲੇ ਵਿਦਿਆਰਥੀ ਪ੍ਰਿੰਸੀਪਲ ਵਲੋਂ ਨਿਰਧਾਰਿਤ ਜ਼ੁਰਮਾਨਾ ਦੇਣਗੇ।
  2. ਉਪਰੋਕਤ ਫੀਸਾਂ ਵਿਚ ਯੂਨੀਵਰਸਿਟੀ ਇਮਤਿਹਾਨ ਫ਼ੀਸ ਸ਼ਾਮਿਲ ਨਹੀਂ ਹੈ।
  3. ਯੂਨੀਵਰਸਿਟੀ, ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਾਲਜ ਮੈਨੇਜਮੈਂਟ ਵਲੋਂ ਜੇਕਰ ਫ਼ੀਸਾਂ ਵਿਚ ਕਿਸੇ ਤਰ੍ਹਾਂ ਦੀ ਕਿਸੇ ਸਮੇਂ ਵੀ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਹ ਵਿਦਿਆਰਥੀ ਉਪਰ ਲਾਗੂ ਹੋਵੇਗੀ।
  4. ਜਿਹੜਾ ਵਿਦਿਆਰਥੀ ਕਿਸੇ ਹੋਰ ਬੋਰਡ ਜਾਂ ਯੂਨੀਵਰਸਿਟੀ ਤੋਂ ਆਉਂਦਾ ਹੈ, ਉਹ ਉਪਰੋਕਤ ਫ਼ੀਸ ਤੋਂ ਇਲਾਵਾ ਯੂਨੀਵਰਸਿਟੀ ਵਲੋਂ ਨਿਰਧਾਰਿਤ ਮਾਈਗ੍ਰੇਸ਼ਨ, ਵੇਰੀਫਿਕੇਸ਼ਨ ਫ਼ੀਸ ਆਦਿ ਅਤੇ ਅਸਲ ਦਸਤਾਵੇਜ਼ ਜਮ੍ਹਾਂ ਕਰਵਾਏਗਾ। ਸਮੇਂ ਸਿਰ ਦਸਤਾਵੇਜ਼ ਜਮ੍ਹਾਂ ਨਾ ਕਰਵਾਉਣ ਤੇ ਹੋਣ ਵਾਲੇ ਨੁਕਸਾਨ ਲਈ ਵਿਦਿਆਰਥੀ ਖੁਦ ਜ਼ਿੰਮੇਵਾਰ ਹੋਵੇਗਾ।
  5. ਕਿਸੇ ਵੀ ਹਾਲਤ ਵਿਚ ਇਕ ਵਾਰ ਜਮ੍ਹਾਂ ਹੋਈ ਫ਼ੀਸ ਵਾਪਿਸ ਨਹੀਂ ਹੋਵੇਗੀ।
  6. ਵੱਖ-ਵੱਖ ਕਲਾਸਾਂ ਦੀਆਂ ਫ਼ੀਸਾਂ ਦੇ ਬਕਾਏ ਦੀ ਅਦਾਇਗੀ ਸਬੰਧੀ ਮਿਤੀਆਂ ਸਮੇਂ-ਸਮੇਂ ਸਿਰ ਪ੍ਰਿੰਸੀਪਲ ਵਲੋਂ ਨਿਸ਼ਚਿਤ ਕੀਤੀਆਂ ਜਾਣਗੀਆਂ।
  7. ਜੇਕਰ ਕੋਈ ਵਿਦਿਆਰਥੀ 10 ਦਿਨ ਤਕ ਕਾਲਜ ਨੂੰ ਸੂਚਿਤ ਕੀਤੇ ਬਿਨਾਂ ਕਾਲਜ ਤੋਂ ਗ਼ੈਰ-ਹਾਜ਼ਰ ਰਹਿੰਦਾ ਹੈ ਜਾਂ ਆਪਣੀ ਬਕਾਇਆ ਫ਼ੀਸ ਆਦਿ ਨਿਸ਼ਚਿਤ ਸਮੇਂ ‘ਤੇ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਦਾ ਨਾਮ ਕਾਲਜ ਵਿਚੋਂ ਕੱਟ ਦਿੱਤਾ ਜਾਵੇਗਾ।
ਕਾਲਜ ਦੀਆਂ ਪ੍ਰੀਖਿਆਵਾਂ
  1. ਸਾਰੇ ਵਿਦਿਆਰਥੀਆਂ ਲਈ ਅਕਤੂਬਰ ਅਤੇ ਮਾਰਚ ਮਹੀਨੇ ਦੀਆਂ ਕਾਲਜ ਪ੍ਰੀਖਿਆਵਾਂ ਤੋਂ ਇਲਾਵਾ ਸਮੇਂ-ਸਮੇਂ ਹੋਣ ਵਾਲੇ ਟੈਸਟ ਵੀ ਵਿਦਿਆਰਥੀਆਂ ਲਈ ਲਾਜ਼ਮੀ ਹੋਣਗੇ। ।
  2. ਜਿਹੜੇ ਵਿਦਿਆਰਥੀ ਬੀਮਾਰੀ ਜਾਂ ਕਿਸੇ ਪ੍ਰੇਸ਼ਾਨੀ ਕਾਰਨ ਘਰੇਲੂ ਪ੍ਰੀਖਿਆਵਾਂ ਨਾ ਦੇ ਸਕਣ ਤਾਂ ਉਨ੍ਹਾਂ ਨੂੰ ਪ੍ਰਿੰਸੀਪਲ ਦੀ ਆਗਿਆ ਨਾਲ ਹੀ ਇਖਤਿਆਰੀ ਪ੍ਰੀਖਿਆ ਵਿਚ ਸ਼ਾਮਿਲ ਹੋਣ ਦਿੱਤਾ ਜਾਵੇਗਾ।
  3. ਘਰੇਲੂ ਪ੍ਰੀਖਿਆ ਤੋਂ 15 ਦਿਨ ਬਾਅਦ ਇਕ (Parents-Teacher) ਮੀਟਿੰਗ ਹੋਵੇਗੀ ਜਿਸ ਵਿਚ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਬਾਰੇ ਰੀਪੋਰਟ ਦਿੱਤੀ ਜਾਵੇਗੀ।
  4. ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਦੇਣ ਲਈ ਹਰੇਕ ਵਿਦਿਆਰਥੀ ਵਲੋਂ ਹਰੇਕ ਵਿਸ਼ੇ ਵਿਚ ਘੱਟੋ-ਘੱਟ 75% ਹਾਜ਼ਰੀ ਅਤੇ ਘਰੇਲੂ ਪ੍ਰੀਖਿਆਵਾਂ ਵਿਚੋਂ ਕੰਡੀਸ਼ਨ ਕਲੀਅਰ ਕਰਨੀ ਲਾਜ਼ਮੀ ਹੋਵੇਗੀ।
ਕਾਲਜ ਵਿਚ ਦਾਖਲਾ ਲੈਣ ਦੇ ਨਿਯਮ
  1. ਨਿਸ਼ਚਿਤ ਦਾਖਲਾ ਫਾਰਮ ਵਿਚ ਸਾਰੇ ਵੇਰਵੇ ਆਪਣੇ ਹੱਥੀਂ ਭਰੇ ਜਾਣ। ਅਧੂਰੇ ਫਾਰਮ ਰੱਦ ਕਰ ਦਿੱਤੇ ਜਾਣਗੇ।
  2. ਦਾਖਲਾ ਫਾਰਮ ਉੱਤੇ ਨਿਸ਼ਚਿਤ ਜਗ੍ਹਾ ‘ਤੇ ਪਾਸਪੋਰਟ ਸਾਈਜ਼ ਦੀ ਫੋਟੋ ਲਗਾਈ ਜਾਵੇ ਅਤੇ 5 ਫੋਟੋਆਂ ਨਾਲ ਨੱਥੀ ਕੀਤੀਆਂ ਜਾਣ।
  3. ਹੇਠ ਲਿਖੇ ਦਸਤਾਵੇਜ਼/ਸਰਟੀਫਿਕੇਟ ਨੱਥੀ ਕੀਤੇ ਜਾਣ:-
  • ੳ) ਹੇਠਲੀ ਪਾਸ ਕੀਤੀ ਗਈ ਪ੍ਰੀਖਿਆ ਵਿਚੋਂ ਪ੍ਰਾਪਤ ਕੀਤੇ ਅੰਕਾਂ ਦੇ ਸੂਚੀ-ਪੱਤਰ ਦੀ ਕਾਪੀ।
  • ਅ) ਜਨਮ ਤਾਰੀਖ ਦੇ ਪ੍ਰਮਾਣ ਲਈ ਮੈਟ੍ਰਿਕ ਦੇ ਸਰਟੀਫਿਕੇਟ ਦੀ ਕਾਪੀ।
  • ੲ) ਪਿਛਲੀ ਵਿਦਿਅਕ ਸੰਸਥਾ ਦੇ ਮੁਖੀ ਵੱਲੋਂ ਪ੍ਰਾਪਤ ਆਚਰਣ ਸਰਟੀਫਿਕੇਟ।
  • ਸ) ਆਧਾਰ ਕਾਰਡ।
  • (ਹ) ਬੈਂਕ ਪਾਸਬੁੱਕ ਕਾਪੀ।
  1. ਪੰਜਾਬ ਤੋਂ ਬਾਹਰੀ ਕਿਸੇ ਵੀ ਯੂਨੀਵਰਸਿਟੀ ਜਾਂ ਸਿੱਖਿਆ ਬੋਰਡ ਤੋਂ ਪਾਸ ਕਰਕੇ ਆਏ ਵਿਦਿਆਰਥੀ ਦਾਖਲਾ ਲੈਣ ਲਈ ਹੇਠ ਲਿਖੇ ਵਾਧੂ ਦਸਤਾਵੇਜ਼ ਨੱਥੀ ਕਰਨ:-
  • ੳ) ਅੰਤਰ- ਯੂਨੀਵਰਸਿਟੀ /ਬੋਰਡ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਅਸਲੀ ਕਾਪੀ।
  • ਅ) ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਯੋਗਤਾ ਪੱਤਰ।
  • ੲ) ਟ੍ਰਾਂਸਫਰ ਸਰਟੀਫਿਕੇਟ।
  1. ਜੋ ਵਿਦਿਆਰਥੀ ਪਹਿਲਾਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੂਚੀ ਵਿਚ ਦਰਜ ਹਨ ਉਹ ਆਪਣਾ ਰਜਿਸਟ੍ਰੇਸ਼ਨ ਨੰ: ਦਾਖਲਾ ਫਾਰਮ ਵਿਚ ਨਿਸ਼ਚਿਤ ਥਾਂ ‘ਤੇ ਲਿਖਣ।
  2. ਕਿਸੇ ਵੀ ਕਾਲਜ/ਯੂਨੀਵਰਸਿਟੀ ਦੇ ਫੇਲ੍ਹ ਜਾਂ ਰੋਕੇ ਗਏ ਵਿਦਿਆਰਥੀ ਨੂੰ ਕਿਸੇ ਵੀ ਹਾਲਤ ਵਿਚ ਦਾਖਲਾ ਨਹੀਂ ਦਿੱਤਾ ਜਾਵੇਗਾ।
  3. 10+2 ਜਾਂ ਗ੍ਰੈਜੂਏਸ਼ਨ ਕਲਾਸ ਵਿਚ ਕੰਪਾਰਟਮੈਂਟ ਲੈਣ ਵਾਲੇ ਵਿਦਿਆਰਥੀ ਨੂੰ ਅਗਲੀ ਸ਼੍ਰੇਣੀ ਵਿਚ ਦਾਖਲਾ ਯੂਨੀਵਰਸਿਟੀ ਸ਼ਰਤਾਂ ਤਹਿਤ ਹੀ ਦਿੱਤਾ ਜਾਵੇਗਾ।
  4. ਜੇਕਰ ਕੋਈ ਵੀ ਵਿਦਿਆਰਥੀ ਦਾਖਲਾ ਫਾਰਮ ਵਿਚ ਕੋਈ ਝੂਠੀ ਘੋਸ਼ਣਾ ਕਰਦਾ ਹੈ ਤਾਂ ਇਸ ਦਾ ਪਤਾ ਲੱਗਣ ‘ਤੇ ਉਸੇ ਵੇਲੇ ਉਸ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ।
  5. ਕਿਸੇ ਵੀ ਵਿਦਿਆਰਥੀ ਨੂੰ ਦਾਖਲਾ ਦੇਣ ਜਾਂ ਨਾ ਦੇਣ ਦਾ ਅਧਿਕਾਰ ਪ੍ਰਿੰਸੀਪਲ ਪਾਸ ਰਾਖਵਾਂ ਹੈ।
  6. ਭੀਰ ਦੁਰ ਵਿਵਹਾਰ ਜਾਂ ਕਾਲਜ ਦੇ ਵਿਦਿਅਕ ਮਾਹੌਲ ਨੂੰ ਖ਼ਰਾਬ ਕਰਨ ਜਾਂ ਕਾਲਜ ਦੀ ਘਰੇਲੂ ਪ੍ਰੀਖਿਆ ਵਿਚ ਗ਼ੈਰ-ਹਾਜ਼ਰ ਰਹਿਣ ਜਾਂ ਪ੍ਰੀਖਿਆ ਵਿਚ ਅਣ-ਉਚਿਤ ਤਰੀਕਿਆਂ ਦੀ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਦਾ ਨਾਮ ਕਾਲਜ ਵਿਚੋਂ ਕੱਟ ਦਿੱਤਾ ਜਾਵੇਗਾ ਅਤੇ ਕਾਲਜ ਦੀ ਚਾਰਦੀਵਾਰੀ ਵਿਚ ਦਾਖਲ ਹੋਣ ‘ਤੇ ਰੋਕ ਲਾਉਣ ਅਤੇ ਆਉਣ ਵਾਲੇ ਸਮੇਂ ਵਿਚ ਦਾਖ਼ਲਾ ਨਾ ਦੇਣ ਦਾ ਪੂਰਾ ਅਧਿਕਾਰ ਪ੍ਰਿੰਸੀਪਲ ਪਾਸ ਹੋਵੇਗਾ।
  7. ਕਾਲਜ ਦੇ ਅਨੁਸ਼ਾਸਨ ਤੇ ਵਿਦਿਅਕ ਮਾਹੌਲ ਨੂੰ ਮੁੱਖ ਰੱਖਦਿਆਂ ਸਮੂਹ ਲੜਕੇ ਲੜਕੀਆਂ ਨੂੰ ਸਾਦਾ ਅਤੇ ਢੁੱਕਵੀ ਪੁਸ਼ਾਕ ਪਹਿਨ ਕੇ ਹੀ ਕਾਲਜ ਵਿਚ ਆਉਣਾ ਹੋਵੇਗਾ।
  8. ਕਿਸੇ ਵੀ ਨਿਯਮ ਵਿਚ ਘਾਟਾ ਜਾਂ ਵਾਧਾ ਕਰਨ ਤੇ ਪ੍ਰਿੰਸੀਪਲ ਦਾ ਫ਼ੈਸਲਾ ਅੰਤਿਮ ਹੋਵੇਗਾ।
  9. ਕਿਉਂਕਿ ਇਹ ਕਾਲਜ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਇਆ ਜਾ ਰਿਹਾ ਹੈ। ਇਸ ਲਈ ਧਾਰਮਿਕ ਅਕੀਦਿਆਂ ਦਾ ਸਨਮਾਨ ਕਰਨਾ ਵੀ ਵਿਦਿਆਰਥੀ ਦਾ ਫ਼ਰਜ਼ ਹੋਵੇਗਾ।
  10. ਕਿਸੇ ਵਿਦਿਆਰਥੀ ਉੱਤੇ ਨਸ਼ਾ ਕਰਨ ਦਾ ਸ਼ੱਕ ਹੋਣ ‘ਤੇ, ਨਸ਼ਾ ਕਰਦਾ ਫੜਿਆ ਜਾਣ ‘ਤੇ ਜਾਂ ਨਸ਼ਾ ਕਰਨ ਲਈ ਦੂਸਰੇ ਨੂੰ ਪ੍ਰੇਰਿਤ ਕਰਨ ‘ਤੇ ਉਸ ਦਾ ਨਾਮ ਕਾਲਜ ਵਿਚੋਂ ਕੱਟ ਦਿੱਤਾ ਜਾਵੇਗਾ।
  11. ਕਿਸੇ ਵੀ ਵਿਦਿਆਰਥੀ ਨੂੰ ਕਾਲਜ ਕੈਂਪਸ ਵਿਚ ਮੋਬਾਇਲ ਫੋਨ ਦੀ ਵਰਤੋਂ ਦੀ ਆਗਿਆ ਨਹੀਂ ਹੋਵੇਗੀ।
  12. 10+1 ਅਤੇ 10+2 ਕਲਾਸਾਂ ਦੇ ਵਿਦਿਆਰਥੀਆਂ ਲਈ ਵਰਦੀ (Uniform) ਪਾਉਣੀ ਲਾਜ਼ਮੀ ਹੈ।
ਨੋਟ: ਹਰੇਕ ਕੋਰਸ ਵਾਸਤੇ ਪ੍ਰਾਸਪੈਕਟ ਵਿਚ ਯੋਗਤਾ ਸਬੰਧੀ ਦਿੱਤੀ ਜਾਣਕਾਰੀ ਬਾਰੀਕੀ ਨਾਲ ਪੜ੍ਹ ਲਈ ਜਾਵੇ ਅਤੇ ਨੰਬਰਾਂ ਦੀ ਪ੍ਰਤੀਸ਼ਤਤਾ ਬਿਲਕੁਲ ਠੀਕ ਦਰਸਾਈ ਜਾਵੇ। ਪ੍ਰਤੀਸ਼ਤਤਾ ਸਬੰਧੀ ਜਾਂ ਹੋਰ ਕਿਸੇ ਤਰ੍ਹਾਂ ਦੀ ਗਲਤ ਜਾਣਕਾਰੀ ਦੇਣ ਵਾਲੇ ਵਿਦਿਆਰਥੀ ਦਾ ਦਾਖ਼ਲਾ ਰੱਦ ਕਰ ਦਿੱਤਾ ਜਾਵੇਗਾ।