ABOUT SBJSKC

Baba Jiwan Singh Ji-Bhai Jaita Ji was born in 1649 at Patna, Bihar (India) to Sada Nand and mother, Mata Premo. He later came to be known as Bhai Jiwan Ji after being initiated into the Khalsa. He grew up at Patna where he got training in martial arts and learned the art of warfare. In addition he learned horse-riding,swimming, music and Kirtan. When Guru Tegh Bahadur Sahib Ji, the ninth guru of Sikh, was martyred by the Mughals at Chandni Chowk, Delhi, Bhai Jaita (Jiwan) Ji along with two other Sikhs, recovered Guru Ji’s dismembered body from a Muslim crowd and brought it back to Guruji’s son, Guru Gobind Singh Ji.
Baba Jiwan Singh Ji was with Guru Gobind Singh Ji during the evacuation of Anandpur Sahib and fought the battles of Bhangani, Nadaun, Anandpur Sahib, Bajrur, Nirmohgarh, all four wars of Anandpur Sahib, Bansali/Kalmot and Sarsa. Baba Jiwan Singh Ji was martyred at Chamkaur Sahib on 23 December, 1705. After his death, a tomb was erected to honor him at Gurudwara Shaheed Burj Sahib at Chamkaur.

Baba Jiwan Singh stood by Guru Ji and showed feats of bravery in the following battles:
  • Battle of Bhangani
  • Battle of Nadaun
  • Battle of Anandpur Sahib
  • Battle of Bajrur
  • Battle of Nirmohgarh
  • First Battle of Anandpur
  • Sudden Attack on Anandpur Sahib
  • Second Battle of Anandpur
  • Third Battle of Anandpur Sahib
  • Fourth Battle of Anandpur Sahib
  • The Battle of Bansali/Kalmot
  • Sudden Attack-A Battle near Chamkaur Sahib
  • Freeing a Brahman Woman at Bassi Kalan

ਸਰਹੱਦੀ ਖੇਤਰ ਵਿਚ ਉੱਚ ਵਿਦਿਆ ਦੇ ਪ੍ਰਚਾਰ ਪ੍ਰਸਾਰ ਵਾਸਤੇ ਮਾਣਯੋਗ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਦੇ ਉਦਮਾਂ ਸਦਕਾ ਮਾਣਯੋਗ ਜਥੇਦਾਰ ਅਵਤਾਰ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ ਸਥਿਤ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਸਾਲ ੨੦੧੧ ਵਿਚ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ-ਰੰਗਰੇਟਾ ਗੁਰੂ ਕਾ ਬੇਟਾ) ਦੇ ਨਾਮ ਉੱਪਰ ਕਾਲਜ ਦੀ ਸਥਾਪਨਾ ਕੀਤੀ। ਇਸ ਦਾ ਨੀਂਹ-ਪੱਥਰ ਮਾਣਯੋਗ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਮਾਣਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਅਤੇ ਮਾਣਯੋਗ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਮਿਤੀ ੧੭ ਦਸੰਬਰ ੨੦੦੮ ਨੂੰ ਰੱਖਿਆ। ਸਾਲ ੨੦੧੩ ਤੋਂ ਇਸ ਦੀ ਐਫ਼ੀਲੀਏਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬ ਸਕੂਲ਼ ਸਿਖਿਆ ਬੋਰਡ ਮੋਹਾਲੀ ਨਾਲ ਹੋ ਚੁੱਕੀ ਹੈ। ਕਾਲਜ ਦੀ ਸਥਾਪਨਾ ਦਾ ਮੰਤਵ ਸਰਹੱਦੀ ਖੇਤਰ ਵਿਚ ਉੱਚ ਵਿਦਿਆ ਦਾ ਪ੍ਰਸਾਰ ਕਰਕੇ ਪਤਿਤਪੁਣੇ ਦਾ ਸ਼ਿਕਾਰ ਹੋ ਰਹੀ ਪੀੜ੍ਹੀ ਨੂੰ ਸਿੱਧੇ ਰਸਤੇ ਪਾਉਣਾ ਅਤੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸ ਸੰਦਰਭ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸਹਿ-ਸੱਭਿਆਚਾਰਕ ਗਤੀਵਿਧੀਆਂ ਅਤੇ ਗੁਰਮਤਿ-ਪ੍ਰਚਾਰ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਸਾਡੇ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡਾਂ ਦੇ ਅੰਤਰ-ਕਾਲਜ ਮੁਕਾਬਲੇ ਅਤੇ ਖਾਲਸਾਈ ਖੇਡਾਂ ਵਿਚ ਵੱਡੀਆਂ ਮੱਲਾਂ ਮਾਰ ਚੁੱਕੇ ਹਨ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਫੈਸਟੀਵੈਲ ਅਤੇ ਖਾਲਸਾਈ ਯੁਵਕ ਮੇਲੇ ਦੌਰਾਨ ਵਾਰ, ਕਵੀਸ਼ਰੀ, ਗਿੱਧਾ, ਪੇਂਟਿੰਗ, ਲੋਕ-ਗੀਤ, ਧਾਰਮਿਕ ਕੁਇਜ਼, ਨਿਬੰਧ ਲੇਖਨ, ਧਾਰਮਿਕ ਪ੍ਰੀਖਿਆ, ਸੁੰਦਰ ਦਸਤਾਰ ਅਤੇ ਗੁਰਬਾਣੀ ਕੰਠ ਮੁਕਾਬਲਿਆਂ ਵਿਚੋਂ ਵਿਦਿਆਰਥੀਆਂ ਨੇ ਵਿਸ਼ੇਸ਼ ਸਥਾਨ ਹਾਸਲ ਕੀਤੇ ਹਨ। ਮੈਂ ਤੇ ਮੇਰਾ ਸਮੁੱਚਾ ਸਟਾਫ਼ ਸਤਿਕਾਰਯੋਗ ਪ੍ਰਧਾਨ ਸਾਹਿਬ, ਮੰਤਰੀ ਸਾਹਿਬ, ਸਕੱਤਰ ਸਾਹਿਬਾਨ, ਡਾਇਰੈਕਟਰ ਸਾਹਿਬ, ਮੈਂਬਰ ਸਾਹਿਬਾਨ ਅਤੇ ਇਲਾਕਾ ਨਿਵਾਸੀਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਦੇ ਪੂਰਨ ਸਹਿਯੋਗ ਸਦਕਾ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਿਹਾ ਹੈ।

Apply Now